70 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ 'ਬਦਲਾਅ' ਦੇਖਣ ਨੂੰ ਮਿਲਿਆ ਹੈ, ਜਦੋਂ 'ਕੌਣ ਬਣੇਗਾ ਕਰੋੜਪਤੀ' (KBC) ਵਰਗੇ ਰਾਸ਼ਟਰੀ ਸ਼ੋਅ ਵਿੱਚ ਵੀ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ 'ਤੇ ਸਵਾਲ ਪੁੱਛਿਆ ਗਿਆ। ਜਿਸ ਵਿੱਚ ਪੁਲਿਸ ਥਾਣਿਆਂ 'ਤੇ ਹੋ ਰਹੇ ਬੰਬ ਧਮਾਕਿਆਂ ਬਾਰੇ ਸਵਾਲ ਕੀਤਾ ਗਿਆ ਅਤੇ ਉਸਦਾ ਸਹੀ ਜਵਾਬ 'ਪੰਜਾਬ' ਨਿਕਲਿਆ।
ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਹਾਲਾਤ ਸੁਧਾਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਖੋਖਲੀ ਹੋ ਚੁੱਕੀ ਹੈ। ਹਾਲਾਤ ਇਹ ਬਣ ਗਏ ਹਨ ਕਿ ਅਪਰਾਧੀ ਹੁਣ ਪੁਲਿਸ ਥਾਣਿਆਂ 'ਤੇ ਬੰਬ ਧਮਾਕੇ ਕਰਨ ਤੋਂ ਵੀ ਨਹੀਂ ਡਰ ਰਹੇ। ਝੂਠੇ ਇਸ਼ਤਿਹਾਰਾਂ ਨਾਲ ਇਸ ਕੌੜੀ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ। ਪੰਜਾਬ ਨੂੰ ਅੱਜ ਖੋਖਲੇ ਦਾਅਵਿਆਂ ਦੀ ਨਹੀਂ, ਸਗੋਂ ਅਮਨ-ਸ਼ਾਂਤੀ ਅਤੇ ਸੁਰੱਖਿਆ ਦੀ ਲੋੜ ਹੈ।
#bjpkisanmorchapunjab #lakhwindersinghmomi #kbc #punjablawandorder #nationaltv